Kiccha Sudeep facts : ਅਦਾਕਾਰ ਕਿੱਚਾ ਸੁਦੀਪ ਸਾਊਥ ਦੇ ਸੁਪਰਸਟਾਰ ਹਨ। ਕਿੱਚਾ ਦੀ ਐਕਟਿੰਗ ਦੇ ਫੈਨਜ਼ ਦਿਵਾਨੇ ਹਨ। ਕਿੱਚਾ ਦੀ ਸਾਦਗੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਕਿੱਚਾ ਨੇ ਇੱਕ ਤੋਂ ਵਧਕੇ ਇੱਕ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਹੁਣ ਉਹ ਸਲਮਾਨ ਖਾਨ ਦੀ ਫਿਲਮ ਦਬੰਗ 3 ਵਿੱਚ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਉਣ ਵਾਲੇ ਹਨ। ਫਿਲਮ ਵਿੱਚ ਕਿੱਚਾ ਵਿਲੇਨ ਦੇ ਰੋਲ ਵਿੱਚ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਿੱਚਾ ਸੁਦੀਪ ਦੇ ਪਾਪਾ ਹੋਟੇਲੀਅਰ ਹਨ ਪਰ ਕਿੱਚਾ ਦੀ ਦਿਲਚਸਪੀ ਫਿਲਮਾਂ ਵਿੱਚ ਸੀ। ਇਸ ਲਈ ਕਿੱਚਾ ਨੇ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਪਰ ਕਿੱਚਾ ਲਈ ਇਹ ਸਭ ਇੰਨਾ ਆਸਾਨ ਨਹੀਂ ਰਿਹਾ।
ਇੱਕ ਇੰਟਰਵਿਊ ਵਿੱਚ ਕਿੱਚਾ ਨੇ ਦੱਸਿਆ ਸੀ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਹ 500 ਰੁਪਏ ਵਿੱਚ ਗੁਜਾਰਾ ਕਰਦੇ ਸਨ। ਸਟਰਗਲਿੰਗ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਮਹੀਨੇ ਦੇ 500 ਰੁਪਏ ਮਿਲਦੇ ਸਨ। ਪਾਪਾ ਦੇ ਹੋਟੇਲੀਅਰ ਹੋਣ ਦੇ ਬਾਵਜੂਦ ਵੀ ਸੁਦੀਪ ਨੇ ਫੈਮਿਲੀ ਤੋਂ ਇੱਕ ਵੀ ਪੈਸਾ ਨਹੀਂ ਲਿਆ।
ਉਨ੍ਹਾਂ ਨੇ ਆਪਣਾ ਖਰਚਾ ਕੱਢਣ ਲਈ ਕੱਪੜਿਆਂ ਦੀ ਦੁਕਾਨ ਵਿੱਚ ਕੰਮ ਕੀਤਾ। ਫੋਟੋਸ਼ੂਟ ਕੀਤਾ ਅਤੇ ਕ੍ਰਿਕੇਟ ਖੇਡਿਆ। ਇਸ ਉੱਤੇ ਕਿੱਚਾ ਨੇ ਕਿਹਾ ਵੀ ਸੀ – ਇਹ ਸਟਰਗਲਿੰਗ ਦਾ ਸਮਾਂ ਸੀ, ਜਿਸ ਨੇ ਮੈਨੂੰ ਕਾਫ਼ੀ ਐਕਸਪੀਰੀਅੰਸ ਦਿੱਤਾ। ਕਿੱਚਾ ਸੁਦੀਪ ਨੂੰ ਕੁਕਿੰਗ ਦਾ ਬਹੁਤ ਸ਼ੌਕ ਹੈ। ਉਹ ਆਪਣੇ ਦੋਸਤਾਂ ਅਤੇ ਫੈਮਿਲੀ ਲਈ ਕੁਕ ਕਰਦੇ ਹਨ।
ਕਿੱਚਾ ਨੇ ਆਪਣਾ ਕਰੀਅਰ ਫਿਲਮ Thayavva ਤੋਂ ਸ਼ੁਰੂ ਕੀਤਾ ਸੀ। ਹਾਲਾਂਕਿ, ਕਿੱਚਾ ਸੁਦੀਪ ਨੂੰ ਪਾਪੁਲੈਰਿਟੀ ਫਿਲਮ ‘ਹੁੱਚਾ’ ਤੋਂ ਮਿਲੀ ਸੀ। ਬਾਲੀਵੁਡ ਵਿੱਚ ਵੀ ਕਿੱਚਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਫੂੰਕ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ। ਇਸ ਤੋਂ ਬਾਅਦ ਕਿੱਚਾ ਨੇ ਫਿਲਮ ਫੂੰਕ 2, ਰਕਤ ਚਰਿੱਤਰ ਵਰਗੀਆਂ ਫਿਲਮਾਂ ਕੀਤੀਆਂ।