71.87 F
New York, US
September 18, 2024
PreetNama
ਫਿਲਮ-ਸੰਸਾਰ/Filmy

ਏਅਰਪੋਰਟ ‘ਤੇ ਨਜ਼ਰ ਆਇਆ ਬੀ-ਟਾਉਨ ਸਟਾਰਸ ਦਾ ਸਵੈਗ, ਵੇਖੋ ਤਸਵੀਰਾਂ

ਜਾਨ੍ਹਵੀ ਕਪੂਰ ਦਾ ਏਅਰਪੋਰਟ ਲੁੱਕ ਕੁਝ ਇਸ ਤਰ੍ਹਾਂ ਦਾ ਸੀ। ਜਾਨ੍ਹਵੀ ਅੱਜ ਮੁੰਬਈ ਤੋਂ ਸਿੰਗਾਪੁਰ ਰਵਾਨਾ ਹੋਈ ਹੈ।ਸਿੰਗਾਪੁਰ ‘ਚ ਜਾਨ੍ਹਵੀ ਆਪਣੀ ਮਾਂ ਸ਼੍ਰੀਦੇਵੀ ਦੇ ਵੈਕਸ ਸਟੈਚੂ ਨੂੰ ਰਿਲੀਜ਼ ਕਰੇਗੀ।ਆਪਣੀ ਫਿਟਨੈੱਸ ਕਰਕੇ ਸੁਰਖੀਆਂ ‘ਚ ਰਹਿਣ ਵਾਲੀ ਮਲਾਇਕਾ ਅਰੋੜਾ ਅੱਜ ਜਿਮ ਤੋਂ ਬਾਅਦ ਮੁੰਬਈ ‘ਚ ਨਜ਼ਰ ਆਈ।ਕ੍ਰਿਤੀ ਸੈਨਨ ਦਾ ਵੀ ਏਅਰਪੋਰਟ ਲੁੱਕ ਕੁਝ ਅਜਿਹਾ ਸੀ। ਹਾਲ ਹੀ ‘ਚ ਕਿਰਤੀ ਦੀ ਫ਼ਿਲਮ ਮਿਮੀ ਦਾ ਐਲਾਨ ਹੋਇਆ ਹੈ ਜਿਸ ‘ਚ ਉਹ ਸੈਰੋਗੈਟ ਮਦਰ ਦਾ ਰੋਲ ਪਲੇਅ ਕਰੇਗੀ।ਬਾਲੀਵੁੱਡ ਦੀ ਹੌਟ ਕੱਪਲ ‘ਚ ਸ਼ਾਮਲ ਰਣਵੀਰ-ਸਿੰਘ ਤੇ ਦੀਪਿਕਾ ਪਾਦੁਕੋਣ ਵੀ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ ਜਿੱਥੇ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ।

ਅਦਿਤੀ ਰਾਵ ਹੈਦਰੀ ਵੀ ਆਪਣੇ ਸਟਾਈਲ ਸਟੈਟਮੈਂਟ ਲਈ ਜਾਣੀ ਜਾਂਦੀ ਹੈ। ਏਅਰਪੋਰਟ ‘ਤੇ ਉਹ ਆਪਣੇ ਕੁੱਲ ਅੰਦਾਜ਼ ‘ਚ ਨਜ਼ਰ ਆਈ।ਮੁੰਬਈ ‘ਚ ਕਪੂਰ ਸਿਸਟਰਸ ਵੀ ਇਕੱਠੀਆਂ ਨਜ਼ਰ ਆਈਆਂ। ਦੋਵੇਂ ਭੈਣਾਂ ਅੱਜ ਮੀਟਿੰਗ ਲਈ ਇਕੱਠੀਆਂ ਪਹੁੰਚੀਆਂ ਸੀ।ਕਰੀਨਾ ਕਪੂਰ ਵ੍ਹਾਈਟ ਸੂਟ ‘ਚ ਨਜ਼ਰ ਆਈ। ਕਰੀਨਾ ਇਨ੍ਹਾਂ ਦਿਨੀਂ ਫ਼ਿਲਮ ‘ਅੰਗਰੇਜ਼ੀ ਮੀਡੀਅਮ-2’ ‘ਚ ਨਜ਼ਰ ਆਵੇਗੀ।

ਇਸ ਦੌਰਾਨ ਕ੍ਰਿਸ਼ਮਾ ਕਪੂਰ ਡੈਨਿਮ ਤੇ ਬਲੇਕ ਟੌਪ ‘ਚ ਨਜ਼ਰ ਆਈ। ਕ੍ਰਿਸ਼ਮਾ ਲੰਬੇ ਸਮੇਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਹੈ।

Related posts

ਇਸ ਭਾਰਤੀ ਸੀਰੀਅਲ ‘ਤੇ ਪਾਕਿਸਤਾਨੀ ਡਰਾਮੇ ਦੀ ਨਕਲ ਕਰਨ ਦਾ ਇਲਜ਼ਾਮ, ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ

On Punjab

ਐਂਜਲੀਨਾ ਜੌਲੀ ਤੋਂ ਪ੍ਰੇਰਨਾ ਲੈ ਰਹੀ ਅਰਬਾਜ਼ ਦੀ ਗਰਲਫਰੈਂਡ ਜਾਰਜੀਆ, ਜਲਦ ਕਰੇਗੀ ਡਿਜੀਟਲ ਡੈਬਿਊ

On Punjab

ਪ੍ਰਿਯੰਕਾ-ਨਿਕ ਦੀ ਗੋਦ ਵਿੱਚ ਨਿਊਬਾਰਨ ਬੇਬੀ! ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ

On Punjab