57.69 F
New York, US
March 26, 2025
PreetNama
ਸਿਹਤ/Health

ਇੰਝ ਪਾਓ ਦੰਦਾਂ ਦੇ ਦਰਦ ਤੋਂ ਛੁਟਕਾਰਾ ਅਪਣਾਉ ਇਹ ਘਰੇਲੂ ਨੁਸਖ਼ੇ

Teeth cavity treatment: ਦੰਦਾਂ ਵਿਚ ਦਰਦ ਹਰ ਕਿਸੇ ਲਈ ਬਹੁਤ ਤਕਲੀਫਦੇਹ ਹੋ ਸਕਦਾ ਹੈ। ਕਈ ਵਾਰ ਇੰਨਾ ਤਕਲੀਫਦੇਹ ਹੁੰਦਾ ਹੈ ਕਿ ਵਿਅਕਤੀ ਦੇ ਸੋਚਣ ਸਮਝਣ ਦੀ ਸਮਰੱਥਾ ‘ਤੇ ਪ੍ਰਭਾਵ ਪੈ ਜਾਂਦਾ ਹੈ ਪਰ ਇਸ ਦਰਦ ਤੋਂ ਰਾਹਤ ਪਾਉਣ ਲਈ ਅਸੀਂ ਕੁਝ ਆਸਾਨ ਘਰੇਲੂ ਅਪਣਾ ਸਕਦੇ ਹਾਂ। ਦੰਦਾਂ ਵਿਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਦੰਦਾਂ ਦੇ ਦਰਦ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਹਨ ਪਰ ਉਨ੍ਹਾਂ ਨਾਲ ਸਰੀਰ ‘ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ। ਜੇਕਰ ਤੁਸੀਂ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਇਲਾਜ ਲਈ ਤੁਸੀਂ ਕੁਝ ਘਰੇਲੂ ਉਪਾਅ ਅਪਣਾ ਸਕਦੇ ਹੋ।

. ਹਿੰਗ
ਜਦੋਂ ਵੀ ਦੰਦਾਂ ਵਿਚ ਦਰਦ ਹੁੰਦਾ ਹੈ ਤਾਂ ਤੁਸੀਂ ਹਿੰਗ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨਾ ਬਹੁਤ ਹੀ ਸੌਖਾ ਹੈ। ਤੁਹਾਨੂੰ ਚੁੱਟਕੀ ਭਰ ਹਿੰਗ ਨੂੰ ਮੌਸਮੀ ਦੇ ਰਸ ਵਿਚ ਮਿਲਾ ਕੇ ਉਸ ਨੂੰ ਰੂੰ ਵਿਚ ਲੈ ਕੇ ਆਪਣੇ ਦਰਦ ਕਰਨ ਵਾਲੇ ਦੰਦ ਦੇ ਕੋਲ ਰੱਖੋ।\
2. ਲੌਂਗ
ਲੌਂਗ ਵਿਚ ਕਈ ਗੁਣ ਹੁੰਦੇ ਹਨ ਜਿਹੜੇ ਬੈਕਟੀਰੀਆ ਅਤੇ ਹੋਰ ਕੀਟਾਣੂਆਂ ਦਾ ਖਾਤਮਾ ਕਰਦਾ ਹੈ। ਦੰਦਾਂ ਵਿਚ ਦਰਦਾਂ ਦਾ ਮੁੱਖ ਕਾਰਨ ਬੈਕਟੀਰੀਆ ਅਤੇ ਹੋਰ ਕੀਟਾਣੂ ਹੁੰਦੇ ਹਨ।
3. ਪਿਆਜ
ਪਿਆਜ ਦੰਦਾਂ ਲਈ ਇਕ ਬਹੁਤ ਹੀ ਵਧੀਆ ਘਰੇਲੂ ਇਲਾਜ ਹੈ। ਜਿਹੜੇ ਵਿਅਕਤੀ ਰੋਜ਼ਾਨਾ ਪਿਆਜ ਖਾਂਦੇ ਹਨ। ਉਨ੍ਹਾਂ ਨੂੰ ਦੰਦਾਂ ਵਿਚ ਦਰਦ ਦੀ ਸ਼ਿਕਾਇਤ ਘੱਟ ਰਹਿੰਦੀ ਹੈ। ਜੇਕਰ ਤੁਹਾਨੂੰ ਵੀ ਇਸ ਦੀ ਸ਼ਿਕਾਇਤ ਹੈ ਤਾਂ ਤੁਸੀਂ ਦੰਦਾਂ ਦੇ ਕੋਲ ਪਿਆਜ ਨੂੰ ਰੱਖੋ।
4. ਲਸਣ
ਲਸਣ ਨਾਲ ਵੀ ਦੰਦਾਂ ਦੇ ਦਰਦ ਵਿਚ ਆਰਾਮ ਪਹੁੰਚਦਾ ਹੈ। ਅਸਲ ਵਿਚ ਲਸਣ ਵਿਚ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ ਜਿਹੜੇ ਅਨੇਕਾਂ ਤਰ੍ਹਾਂ ਦੇ ਇੰਨਫੈਕਸ਼ਨ ਤੋਂ ਲੜਨ ਦੀ ਸਮਰੱਥਾ ਰੱਖਦੇ ਹਨ। ਜੇਕਰ ਤੁਹਾਡੇ ਦੰਦ ਦਰਦ ਕਿਸੇ ਤਰ੍ਹਾਂ ਦੇ ਇੰਨਫੈਕਸ਼ਨ ਕਾਰਨ ਹੋਵੇਗਾ ਤਾਂ ਲਸਣ ਉਸ ਇੰਨਫੈਕਸ਼ਨ ਨੂੰ ਦੂਰ ਕਰ ਦੇਵੇਗਾ। ਇਸ ਲਈ ਲਸਣ ਨੂੰ ਥੋੜੀ ਮਾਤਰਾ ਵਿਚ ਕੱਚਾ ਖਾਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਲਸਣ ਨੂੰ ਕੱਟ ਕੇ ਜਾਂ ਪੀਸ ਕੇ ਆਪਣੇ ਦਰਦ ਕਰਦੇ ਹੋਏ ਦੰਦਾਂ ਦੇ ਕੋਲ ਰੱਖ ਸਕਦੇ ਹੋ। ਲਸਣ ਵਿਚ ਏਲੀਸਿਨ ਹੁੰਦਾ ਹੈ ਜਿਹੜਾ ਦੰਦ ਦੇ ਕੋਲ ਬੈਕਟੀਰੀਆ ਆਦਿ ਨੂੰ ਨਸ਼ਟ ਕਰ ਦਿੰਦਾ ਹੈ ਪਰ ਲਸਣ ਨੂੰ ਕਟਣ ਜਾਂ ਪੀਸਣ ਤੋਂ ਬਾਅਦ ਤੁੰਰਤ ਵਰਤੋਂ ਕਰੋ। ਜ਼ਿਆਦਾ ਦੇਰ ਤੱਕ ਖੁੱਲ੍ਹੇ ਵਿਚ ਰਹਿਣ ਦੇਣ ਨਾਲ ਏਲੀਸਿਨ ਉਡ ਜਾਂਦਾ ਹੈ।

Related posts

Winter Food Precautions : ਸਰਦੀਆਂ ‘ਚ ਜਾਨਲੇਵਾ ਵੀ ਸਾਬਿਤ ਹੋ ਸਕਦੇ ਹਨ ਲਾਲ ਬੀਨਸ ਤੇ ਜੈਫਲ!

On Punjab

NOVAVAX ਭਾਰਤ ‘ਚ ਕੋਰੋਨਾ ਵੈਕਸੀਨ ਤਿਆਰ ਕਰਨ ਲਈ SIIPL ਨਾਲ ਕੀਤਾ ਸਮਝੌਤਾ

On Punjab

COVID-19 Test Results : ਨਵੇਂ ਚਿਪ ਨਾਲ ਕੋਵਿਡ-19 ਦੀ ਜਾਂਚ ’ਚ ਆਏਗੀ ਤੇਜ਼ੀ,ਜੀਨੋਮ ਸੀਕਵੈਂਸਿੰਗ ਤੇ ਵਾਇਰਸ ਦੇ ਨਵੇਂ ਸਟ੍ਰੇਨ ਬਾਰੇ ਮਿਲੇਗੀ ਜਾਣਕਾਰੀ

On Punjab