ICC World Test Championship: ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ, ਜੋ ਕਿ ICC ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਸੀ. ICC ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਾ ਹੋਣ ਕਾਰਨ ਇਸ ਸੀਰੀਜ਼ ਤੋਂ ਕਿਸੇ ਵੀ ਟੀਮ ਨੂੰ ਕੋਈ ਵੀ ਅੰਕ ਨਹੀਂ ਮਿਲਿਆ । ਦੋਹਾਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਵਿਚ ਨਿਊਜ਼ੀਲੈਂਡ ਨੇ ਇਹ ਸੀਰੀਜ਼ 1-0 ਨਾਲ ਆਪਣੇ ਨਾਮ ਕਰ ਲਈ । ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲਾ ਟੈਸਟ ਮੈਚ ਪਾਰੀ ਦੇ ਅੰਤਰ ਨਾਲ ਜਿੱਤਿਆ ਸੀ, ਜਦਕਿ ਦੂਜਾ ਟੈਸਟ ਆਖਰੀ ਦਿਨ ਮੀਂਹ ਕਾਰਨ ਡਰਾਅ ਰਿਹਾ ਸੀ ।
ਜੇਕਰ ਇਥੇ ICC ਟੈਸਟ ਚੈਂਪੀਅਨਸ਼ਿਪ ਦੀ ਰੈੰਕਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਭਾਰਤ 360 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ । ਜਿਸ ਤੋਂ ਬਾਅਦ ਆਸਟ੍ਰੇਲੀਆ ਦੇ 176 ਅੰਕ, ਨਿਊਜ਼ੀਲੈਂਡ ਦੇ 60, ਸ਼੍ਰੀਲੰਕਾ ਦੇ 60, ਇੰਗਲੈਂਡ ਦੇ 56, ਵੈਸਟਇੰਡੀਜ਼ 0, ਪਾਕਿਸਤਾਨ 0, ਬੰਗਲਾਦੇਸ਼ 0 ਤੇ ਦੱਖਣੀ ਅਫਰੀਕਾ ਦੇ 0 ਅੰਕ ਹਨ। ਹਾਲ ਹੀ ਵਿੱਚ ਭਾਰਤ ਤੇ ਬੰਗਲਾਦੇਸ਼, ਆਸਟਰੇਲੀਆ ਤੇ ਪਾਕਿਸਤਾਨ, ਵੈਸਟਇੰਡੀਜ਼ ਤੇ ਅਫਗਾਨਿਸਤਾਨ, ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਖੇਡੀ ਗਈ ਸੀ ।
ਜਿਸ ਵਿੱਚ ਵੈਸਟਇੰਡੀਜ਼ ਨੇ ਲਖਾਨਊ ਵਿੱਚ ਖੇਡੇ ਗਏ ਇਕਲੌਤੇ ਟੈਸਟ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ ਸੀ, ਪਰ ਅਫਗਾਨਿਸਤਾਨ ਦੇ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਾ ਹੋਣ ਕਾਰਨ ਵੈਸਟਇੰਡੀਜ਼ ਨੂੰ ਕੋਈ ਅੰਕ ਨਹੀਂ ਮਿਲਿਆ । ਦੱਸ ਦੇਈਏ ਕਿ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਸੀਰੀਜ਼ ਬੇਸ਼ੱਕ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਸੀ, ਪਰ ਦੋਵਾਂ ਦੇ ਵਿਚ ਇਹ ਸੀਰੀਜ਼ ਚੈਂਪੀਅਨਸ਼ਿਪ ਤੋਂ ਬਾਹਰ ਸੀ ।
ਦਰਅਸਲ, ਸਾਰੀਆਂ ਟੀਮਾਂ ਨੂੰ ਅਗਸਤ 2019 ਤੋਂ ਜੂਨ 2021 ਤੱਕ ਟੈਸਟ ਚੈਂਪੀਅਨਸ਼ਿਪ ਵਿਚ ਕੁਲ 6 ਸੀਰੀਜ਼ ਖੇਡਣੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਸੀਰੀਜ਼ ਘਰੇਲੂ ਮੈਦਾਨ ‘ਤੇ ਅਤੇ ਤਿੰਨ ਸੀਰੀਜ਼ ਵਿਦੇਸ਼ੀ ਮੈਦਾਨ ‘ਤੇ ਖੇਡੀਆਂ ਜਾਣੀਆਂ ਹਨ । ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਖੇਡੀ ਗਈ ਸੀਰੀਜ਼ ਬੇਸ਼ੱਕ ਨਿਊਜ਼ੀਲੈਂਡ ਦੇ ਪੱਖ ਵਿੱਚ ਰਹੀ, ਪਰ ਮੇਜ਼ਬਾਨ ਨਿਊਜ਼ੀਲੈਂਡ ਨੂੰ ਇਸ ਸੀਰੀਜ਼ ਤੋਂ ਕੋਈ ਅੰਕ ਨਹੀਂ ਮਿਲਿਆ ।