Kakkar Narayan Marriage : ਬਾਲੀਵੁਡ ਤੇ ਪਾਲੀਵੁਡ ਦੀ ਕੁਈਨ ਮਤਲਬ ਕਿ ਸੈਲਫੀ ਕੁਈਨ ਨੇਹਾ ਕੱਕੜ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੇ ਗੀਤਾਂ ਦੀ ਦੁਨੀਆਂ ਦਿਵਾਨੀ ਹੈ। ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਵੈਸੇ ਤਾਂ ਗਾਇਕਾ ਨੇਹਾ ਕੱਕੜ ਆਏ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।
ਕਦੇ ਉਹ ਆਪਣੇ ਗਾਣਿਆਂ ਕਰਕੇ ਚਰਚਾ ਵਿੱਚ ਹੁੰਦੀ ਹੈ ਤਾਂ ਕਦੇ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓ ਕਰਕੇ ਪਰ ਹੁਣ ਨੇਹਾ ਕੱਕੜ ਦੇ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਕੁਝ ਵੱਖਰੀ ਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਨੇਹਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ ਤੇ ਉਸ ਦੇ ਵਿਆਹ ਦੀ ਪੂਰੀ ਤਿਆਰੀ ਵੀ ਕਰ ਲਈ ਗਈ ਹੈ। ਇੱਕ ਸ਼ੋਅ ਦੇ ਸੈੱਟ ‘ਤੇ ਨੇਹਾ ਕੱਕੜ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਨੇ ਨੇਹਾ ਨੂੰ ਆਪਣੀ ਨੂੰਹ ਵੀ ਮੰਨ ਲਿਆ ਹੈ।
ਦਰਅਸਲ ਨੇਹਾ ਕੱਕੜ ਦੇ ਵਿਆਹ ਦੀਆਂ ਖ਼ਬਰਾਂ ਉਦੋਂ ਉੜਨੀਆਂ ਸ਼ੁਰੂ ਹੋਈਆਂ ਜਦੋਂ ਇੱਕ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਦੇ ਪਿਤਾ ਤੇ ਗਾਇਕ ਉਦਿਤ ਨਾਰਾਇਣ ਆਪਣੀ ਪਤਨੀ ਨਾਲ ਪਹੁੰਚੇ ਹੋਏ ਸਨ। ਜਾਣਕਾਰੀ ਮੁਤਾਬਿਕ ਇਸ ਸ਼ੋਅ ਵਿੱਚ ਉਦਿਤ ਨੇ ਆਪਣੇ ਬੇਟੇ ਨੂੰ ਨੇਹਾ ਦਾ ਨਾਂਅ ਲੈ ਕੇ ਟੀਜ਼ ਕਰਦੇ ਹੋਏ ਦੇਖਿਆ ਗਿਆ ਸੀ।
ਇਸ ਦੌਰਾਨ ਉਦਿਤ ਨੇ ਕਿਹਾ ਸੀ ਕਿ ਉਹ ਇਸ ਸ਼ੋਅ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ, ਜਿਸ ਦੀ ਵਜ੍ਹਾ ਇਹ ਹੈ ਕਿ ਉਹ ਨੇਹਾ ਕੱਕੜ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦੇ ਹਨ। ਦਸ ਦੇਈਏ ਇਸ ਖ਼ਬਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਉਦਿਤ ਹੀ ਨਹੀਂ ਬਲਕਿ ਉਹਨਾਂ ਦੀ ਪਤਨੀ ਦੀਪਾ ਨੇ ਵੀ ਇਸ ਸ਼ੋਅ ਵਿੱਚ ਨੇਹਾ ਨੂੰ ਆਪਣੇ ਖ਼ਾਨਦਾਨ ਦੀ ਨੂੰਹ ਬਣਾਉਣ ਦੀ ਗੱਲ ਕਹੀ ਹੈ।
ਇੰਨਾ ਹੀ ਨਹੀਂ ਨੇਹਾ ਦੇ ਮਾਤਾ-ਪਿਤਾ ਵੀ ਇਸ ਸ਼ੋਅ ਵਿੱਚ ਆਏ ਸਨ ਉਹ ਵੀ ਇਸ ਵਿਆਹ ਲਈ ਰਾਜ਼ੀ ਹਨ। ਨੇਹਾ ਕੱਕੜ ਉਦਿਤ ਨਾਰਾਇਣ ਦੀ ਨੂੰਹ ਬਣਦੀ ਹੈ ਇਸ ਗੱਲ ਬਾਰੇ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਨੇਹਾ ਕੱਕੜ ਦੇ ਵਿਆਹ ਦੀ ਖ਼ਬਰ ਕਿੰਨੀ ਸੱਚੀ ਹੈ ਤੇ ਕਿੰਨੀ ਝੂਠੀ ਇਹ ਤਾਂ ਸਮਾਂ ਹੀ ਦੱਸੇਗਾ।