43.9 F
New York, US
March 29, 2024
PreetNama
ਸਮਾਜ/Social

ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ‘ਚ ਵੱਧ ਰਹੀਆਂ ਨੇ ਮਾਨਸਿਕ ਸਮੱਸਿਆਵਾਂ

coronavirus mental problem staff: ਚੀਨ ਵਿੱਚ ਜਿੱਥੇ ਕੋਰੋਨਾ ਵਾਇਰਸ ਨਾਲ ਮੌਤਾ ਅਤੇ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਇਸ ਨਾਲ ਨਜਿੱਠਣ ਲਈ ਯਤਨ ਤੇਜ਼ ਕੀਤੇ ਜਾ ਰਹੇ ਹਨ। ਇਸ ਤਰਤੀਬ ਵਿੱਚ ਬਹੁਤ ਸਾਰੇ ਲੋਕ ਖ਼ਾਸਕਰ ਮਰੀਜ਼ ‘ਤੇ ਇਸ ਬਿਮਾਰੀ ਨਾਲ ਲੜ ਰਹੇ ਡਾਕਟਰ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਚੀਨ ਦੇ ਰਾਸ਼ਟਰਪਤੀ ਸਿਹਤ ਕਮਿਸ਼ਨ ਨੇ ਦੋ ਫਰਬਰੀ ਨੂੰ ਇਕ ਨੋਟਿਸ ਜਾਰੀ ਕਰਦਿਆਂ ਸਥਾਨਕ ਏਜੰਸੀਆਂ ਨੂੰ ਮਾਨਸਿਕ ਸਹਾਇਤਾ ਅਤੇ ਸਲਾਹ ਦੇਣ ਦੀ ਅਪੀਲ ਕੀਤੀ ਸੀ। ਜਿਸ ਦਾ ਉਦੇਸ਼ ਇਸ ਬਿਮਾਰੀ ਨਾਲ ਲੱੜ ਰਹੇ ਲੋਕਾਂ ਦੇ ਵਿਵਹਾਰ ਅਤੇ ਮਾਨਸਿਕ ਸਮੱਸਿਆਵਾਂ ਨੂੰ ਕਾਬੂ ਕਰਨਾ ਸੀ।

ਬੀਜਿੰਗ ਸਥਿਤ ਮਾਨਸਿਕ ਰੋਗ ਹਸਪਤਾਲ ਹਾਈਗੁਆਂਗ ਦੇ ਪ੍ਰਧਾਨ ਯਾਂਗ ਫੌਡ ਨੇ ਕਿਹਾ,”ਇਹ ਮਹਾਮਾਰੀ ਬਹੁਤ ਸਾਰੇ ਮੈਡੀਕਲ ਕਰਮਚਾਰੀਆਂ ਦੇ ਲਈ ਇਕ ਮਾਨਸਿਕ ਚਿੰਤਾ ਬਣ ਗਈ ਹੈ ਅਤੇ ਅਸੀਂ ਇਸ ਤੇ ਬਹੁਤ ਧਿਆਨ ਦੇ ਰਹੇ ਹਾਂ।” ਯਾਂਗ ਨੇ ਕਿਹਾ ਕਿ ਪਹਿਲਾ ਦੇ ਤਜ਼ਰਬੇ ਅਤੇ ਰਾਸ਼ਟਰੀ ਮਿਆਰ ਦੇ ਅਧਾਰ ਤੇ ਮਨੋਵਿਗਿਆਨਕ ਦਖਲ ਦੇ ਮਾਮਲੇ ਵਿੱਚ, ਪਹਿਲਾਂ ਕਦਮ ਲੋਕਾਂ ਦਾ ਵਰਗੀਕਰਨ ਕਰਨਾ ਹੈ। ਹਸਪਤਾਲ ਮਨੋਵਿਗਿਆਨਕ ਸੰਕਟ ਦਖਲ ਖੋਜ ਕੇਂਦਰ ਦੇ ਡਿਪਟੀ ਡਾਇਰੈਕਟਰ ਲਿਆਂਗ ਹਾਂਗ ਨੇ ਕਿਹਾ ਕਿ, “ਇਸ ਮਦਦ ਲਈ ਬੇਨਤੀ ਕਰਨ ਵਾਲੇ ਜ਼ਿਆਦਾਤਰ ਲੋਕਾਂ ਵਿੱਚ ਡਰ ਅਤੇ ਚਿੰਤਾ ਹੈ। ਇਹਨਾਂ ਵਿੱਚੋਂ ਕੁੱਛ ਲੋਕਾਂ ਨੂੰ ਸਾਧਾਰਨ ਖੰਘ ਜਾਂ ਬੁਖਾਰ ਹੋਣ ਦੀ ਸਾਥਿਤੀ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਸੱਤਾ ਰਿਹਾ ਹੈ।” ਵੈਂਗ ਨੇ ਕਿਹਾ ਕਿ ਇਸ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹ ਭਰੋਸੇਯੋਗ ਖ਼ਬਰਾਂ ‘ਤੇ ਹੀ ਭਰੋਸਾ ਕਰਨ ਅਤੇ ਬਿਨਾਂ ਕਿਸੇ ਚਿੰਤਾ ਦੇ ਗਲਤ ਜਾਣਕਾਰੀ ਤੋਂ ਦੂਰ ਰਹਿਣ।

ਉਸੇ ਸਮੇਂ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਬਲਯੂਐਚਓ, ਟ੍ਰੈਡੋਜ਼ ਅਡਾਨੋਮ ਘੇਬਰਿਯੁਸ ਨੇ ਚੀਨੀ ਮੈਡੀਕਲ ਕਰਮਚਾਰੀਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਨਵੇਂ ਕੋਰੋਨਾ ਵਾਇਰਸ ਨੂੰ ਰੋਕਿਆ। ਉਹਨਾਂ ਨੇ ਕਿਹਾ, ‘ਮੈਂ ਚੀਨੀ ਮੈਡੀਕਲ ਕਰਮਚਾਰੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਚੀਨ, ਖਾਸ ਕਰਕੇ ਹੁਪੇਈ ਪ੍ਰਾਂਤ ਵਿੱਚ ਮਹਾਂਮਾਰੀ ਨੂੰ ਰੋਕਿਆ ਹੈ। ਉਹ ਨਾ ਸਿਰਫ ਦਬਾਅ ਹੇਠ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਬਲਕਿ ਨਵੇਂ ਕੋਰੋਨਾ ਵਾਇਰਸ ਦੇ ਵਿਗਿਆਨਕ ਵਿਸ਼ਲੇਸ਼ਣ ਲਈ ਅੰਕੜੇ ਵੀ ਇਕੱਠੇ ਕਰ ਰਹੇ ਹਨ।

ਬਿਹਤਰ ਇਲਾਜ਼ ਲੱਭਣ ‘ਤੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕੀਤੇ ਯਤਨਾਂ ਲਈ ਸਾਰਾ ਸੰਸਾਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਘੇਬਰਿਯੁਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਡਾਕਟਰੀ ਅਤੇ ਵਿਗਿਆਨਕ ਖੇਤਰਾਂ ਦੇ ਮਾਹਰ ਅੰਕੜਿਆਂ ਦੀ ਮਦਦ ਨਾਲ ਨਵੇਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਕਰ ਰਹੇ ਹਨ। ਡਬਲਯੂਐਚਓ ਨੇ 6 ਫ਼ਰਵਰੀ ਨੂੰ ਇਹ ਐਲਾਨ ਕੀਤਾ ਕਿ 11 ‘ਤੇ 12 ਫ਼ਰਵਰੀ ਨੂੰ ਜੇਨੇਵਾ ਵਿੱਚ ਨਵੇਂ ਕੋਰੋਨਾ ਵਾਇਰਸ ਦੇ ਖਿਲਾਫ ਇੱਕ ਵਿਸ਼ਵਵਿਆਪੀ ਖੋਜ ਅਤੇ ਨਵੀਨਤਾ ਫੋਰਮ ਆਯੋਜਿਤ ਕੀਤੇ ਜਾਣਗੇ।

Related posts

Kulgam Encounter: ਕੁਲਗਾਮ-ਬਾਰਾਮੂਲਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ; ਦੋ ਅੱਤਵਾਦੀ ਮਾਰੇ

On Punjab

ਯੂਨੈਸਕੋ ਕਾਨਫਰੰਸ: ਇੰਟਰਨੈਸ਼ਨਲ ਮੰਚ ‘ਤੇ ਫੇਰ ਬੇਨਕਾਬ ਹੋਇਆ ਪਾਕਿਸਤਾਨ

On Punjab

ਜਲੰਧਰ ‘ਚ ਪੱਬਜੀ ਖੇਡਣੋਂ ਰੋਕਣਾ ਪਿਆ ਮਹਿੰਗਾ, ਗ੍ਰੈਜੂਏਸ਼ਨ ਦੇ ਵਿਦਿਆਰਥੀ ਨੇ ਮਾਰੀ ਗੋਲੀ

On Punjab