73.87 F
New York, US
June 13, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਤੇ ਪੀਟੀਆਈ ਸਮਰਥਕ ਆਹਮੋ-ਸਾਹਮਣੇ, 14 ਘੰਟੇ ਤੋਂ ਜਾਰੀ ਹਿੰਸਕ ਝੜਪ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਮੰਗਲਵਾਰ (14 ਮਾਰਚ) ਨੂੰ ਪਾਕਿਸਤਾਨ ਵਿੱਚ ਸ਼ੁਰੂ ਹੋਇਆ ਹੰਗਾਮਾ ਬੁੱਧਵਾਰ ਸਵੇਰੇ ਵੀ ਜਾਰੀ ਰਿਹਾ। ਲਾਹੌਰ ‘ਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਪੀਟੀਆਈ ਪ੍ਰਧਾਨ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਲਈ ਜ਼ਮਾਨ ਪਾਰਕ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਹੋਰ ਪੁਲਿਸ ਫੋਰਸ ਬੁਲਾਈ ਗਈ ਹੈ।

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ 14 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਪਾਰਟੀ ਸਮਰਥਕਾਂ ਅਤੇ ਪੁਲਿਸ ਫੋਰਸ ਵਿਚਕਾਰ ਜਮ ਕੇ ਹੰਗਾਮਾ ਹੋਇਆ ਹੈ। ਫਿਲਹਾਲ ਪਾਰਟੀ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨਾਂ ਕਾਰਨ ਇਮਰਾਨ ਖਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਇਮਰਾਨ ਖਾਨ ਨੇ ਕੀਤੇ ਕਈ ਸਵਾਲ

ਇਕ ਪਾਸੇ ਜਿੱਥੇ ਪ੍ਰਸ਼ਾਸਨ ਨੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਲਈ ਹੋਰ ਫੋਰਸ ਦੇ ਇੰਤਜ਼ਾਮ ਕੀਤੇ, ਉਥੇ ਹੀ ਦੂਜੇ ਪਾਸੇ ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ ਜ਼ਮਾਨ ਪਾਰਕ ‘ਚ ਮੁੜ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਭੀੜ ਨੂੰ ਇਕੱਠਾ ਕੀਤਾ। ਇਮਰਾਨ ਨੇ ਬੁੱਧਵਾਰ ਸਵੇਰੇ ਕਰੀਬ 4:20 ਵਜੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਕ ਵੀਡੀਓ ਸੰਦੇਸ਼ ਵਿੱਚ ਇਮਰਾਨ ਨੇ ਕਿਹਾ, “ਪੁਲਿਸ ਨੇ ਜਿਸ ਤਰ੍ਹਾਂ ਸਾਡੇ ਲੋਕਾਂ ‘ਤੇ ਹਮਲਾ ਕੀਤਾ, ਉਸ ਦੀ ਕੋਈ ਉਦਾਹਰਣ ਨਹੀਂ ਹੈ। ਇੰਨੇ ਘੱਟ ਲੋਕਾਂ ‘ਤੇ ਹਮਲਾ ਕਰਨ ਦਾ ਕੀ ਕਾਰਨ ਹੈ?”

 

 

 

 

ਪੁਲਿਸ ਦੀ ਕਾਰਵਾਈ ਨੂੰ ਲੰਡਨ ਦੀ ਯੋਜਨਾ ਦਾ ਹਿੱਸਾ ਦੱਸਿਆ

ਇਮਰਾਨ ਖਾਨ ਨੇ ਦੋਸ਼ ਲਾਇਆ ਕਿ “ਇਹ ਲੰਡਨ ਦੀ ਯੋਜਨਾ ਦਾ ਹਿੱਸਾ ਹੈ ਅਤੇ ਇਮਰਾਨ ਨੂੰ ਜੇਲ੍ਹ ਵਿੱਚ ਪਾਉਣ, ਪੀਟੀਆਈ ਨੂੰ ਹੇਠਾਂ ਲਿਆਉਣ ਅਤੇ ਨਵਾਜ਼ ਸ਼ਰੀਫ ਦੇ ਖਿਲਾਫ ਸਾਰੇ ਕੇਸਾਂ ਨੂੰ ਖਤਮ ਕਰਨ ਲਈ ਉੱਥੇ ਇੱਕ ਸਮਝੌਤਾ ਕੀਤਾ ਗਿਆ ਹੈ।”

ਪੁਲਿਸ ਤੇ ਸਮਰਥਕਾਂ ਵਿਚਾਲੇ ਬੁੱਧਵਾਰ ਸਵੇਰੇ ਵੀ ਝੜਪ ਜਾਰੀ ਰਹੀ

ਦੂਜੇ ਪਾਸੇ ਇਮਰਾਨ ਖਾਨ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਦੀ ਜ਼ਿਆਦਾ ਭੀੜ ਇਕੱਠੀ ਹੋਣ ਲੱਗੀ। ਉਨ੍ਹਾਂ ਦੇ ਵਿਰੋਧ ਨੂੰ ਰੋਕਣ ਲਈ, ਪੁਲਿਸ ਬੁੱਧਵਾਰ ਸਵੇਰੇ ਜ਼ਮਾਨ ਪਾਰਕ ਵਿੱਚ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਸਵੇਰੇ 3:36 ਵਜੇ ਪੀਟੀਆਈ ਦੇ ਸੋਸ਼ਲ ਮੀਡੀਆ ਫੋਕਲ ਪਰਸਨ ਅਜ਼ਹਰ ਮਸ਼ਵਾਨੀ ਨੇ ਦਾਅਵਾ ਕੀਤਾ ਕਿ ਮਾਲ ਰੋਡ ਅਤੇ ਧਰਮਪੁਰਾ ਵਿੱਚ ਫਿਰ ਤੋਂ ਗੋਲਾਬਾਰੀ ਸ਼ੁਰੂ ਹੋ ਗਈ ਹੈ। ਉਸ ਨੇ ਦੋਸ਼ ਲਾਇਆ ਕਿ “ਅਣਪਛਾਤੇ ਵਿਅਕਤੀ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ, ਜਦੋਂ ਕਿ ਲਾਹੌਰ ਪੁਲਿਸ ਅਧਿਕਾਰੀ ਬਿਲਾਲ ਸਿੱਦੀਕੀ ਕਮਿਆਨਾ ਤੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਹੈਦਰ ਅਸ਼ਰਫ਼ ਜ਼ਮੀਨ ‘ਤੇ ਕਾਰਵਾਈ ਦੀ ਅਗਵਾਈ ਕਰ ਰਹੇ ਸਨ।”

ਇਮਰਾਨ ਖਾਨ ਦੇ ਘਰ ਤੇ ਆਲੇ-ਦੁਆਲੇ ਬਿਜਲੀ ਕੱਟ 

ਇਸ ਦੌਰਾਨ ਪੀਟੀਆਈ ਆਗੂ ਮੁਸਰਰਤ ਚੀਮਾ ਨੇ ਦੋਸ਼ ਲਾਇਆ ਕਿ ਜ਼ਮਾਨ ਪਾਰਕ ਦੀ ਬਿਜਲੀ ਕੱਟ ਦਿੱਤੀ ਗਈ ਸੀ ਤੇ ਹੁਣ ਬਲੈਕ ਆਊਟ ਕਰ ਦਿੱਤਾ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, ਪੁਲਿਸ, ਜੋ ਪਹਿਲਾਂ ਮੰਗਲਵਾਰ ਸ਼ਾਮ ਨੂੰ ਇਮਰਾਨ ਦੇ ਘਰ ਦੇ ਬਾਹਰ ਇੱਕ ਸੁਰੱਖਿਆ ਬੈਰੀਅਰ ‘ਤੇ ਡੇਰਾ ਲਾ ਰਹੀ ਸੀ, ਨੂੰ ਬੁੱਧਵਾਰ ਸਵੇਰੇ ਮਾਲ ਰੋਡ ਵੱਲ ਪਿੱਛੇ ਹਟਣ ਲਈ ਮਜਬੂਰ ਕੀਤਾ ਗਿਆ। ਪੀਟੀਆਈ ਵਰਕਰਾਂ ਨੇ ਇਮਰਾਨ ਦੀ ਰਿਹਾਇਸ਼ ਦੇ ਨਾਲ-ਨਾਲ ਕੈਨਾਲ ਰੋਡ ਵੱਲ ਜਾਣ ਵਾਲੀ ਸੜਕ ਨੂੰ ਵੀ ਘੇਰ ਲਿਆ ਹੈ।

Related posts

ਰੈਨਸਮਵੇਅਰ ਹਮਲੇ ਨਾਲ 1500 ਕੰਪਨੀਆਂ ਦਾ ਕਾਰੋਬਾਰ ਠੱਪ, ਕਰੀਬ 10 ਲੱਖ ਕੰਪਿਊਟਰ ਪ੍ਰਭਾਵਿਤ ਹੋਏ

On Punjab

ਬਜਟ ਸੈਸ਼ਨ ‘ਚ ਖੱਟਰ ਸਰਕਾਰ ਨੇ ਕੀਤਾ ਐਲਾਨ, ਵਿਦਿਆਰਥੀਆਂ ਦੇ ਬਣਨਗੇ ਮੁਫ਼ਤ ਪਾਸਪੋਰਟ

On Punjab

ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਅਟਾਰੀ ਤੋਂ ਸ਼ੁਰੂ ਕਰੇਗਾ

On Punjab