29.91 F
New York, US
February 15, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਇਜ਼ਰਾਈਲ ਪੁਲੀਸ ਵੱਲੋਂ ਯੇਰੂਸ਼ਲਮ ’ਚ ਕਿਤਾਬਾਂ ਦੀ ਦੁਕਾਨ ’ਤੇ ਛਾਪਾ

ਤਲ ਅਵੀਵ-ਇਜ਼ਰਾਈਲ ਪੁਲੀਸ ਨੇ ਪੂਰਬੀ ਯੇਰੂਸ਼ਲਮ ਵਿੱਚ ਕਿਤਾਬਾਂ ਦੀ ਇਕ ਦੁਕਾਨ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਦੁਕਾਨਦਾਰ ਅਤਿਵਾਦੀ ਯਾਹਯਾ ਸਿਨਵਾਰ, ਅਬਦੁੱਲਾ ਬਰਗੂਟੀ ਅਤੇ ਇਸਲਾਮਿਕ ਸਟੇਟ ਵੱਲੋਂ ਲਿਖੀਆਂ ਅਤੇ ਅਤਿਵਾਦ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਿਤਾਬਾਂ ਵੇਚਦਾ ਸੀ। ਪੁਲੀਸ ਨੇ 30 ਦਿਨਾਂ ਲਈ ਦੁਕਾਨ ਬੰਦ ਕਰ ਦਿੱਤੀ ਹੈ।

ਹਫ਼ਤੇ ਦੇ ਅਖ਼ੀਰ ਵਿੱਚ ਯੈਰੂਸ਼ਲਮ ਇਲਾਕੇ ਵਿੱਚ ਇਕ ਗੈਰ-ਰਸਮੀ ਪੁਲੀਸ ਕਾਰਵਾਈ ਦੌਰਾਨ ਇਕ ਮਹਿਲਾ ਦੀ ਤਲਾਸ਼ੀ ਲੈਣ ’ਤੇ ਉਸ ਦੇ ਥੈਲੇ ਵਿੱਚੋਂ ਭੜਕਾਹਟ ਪੈਦਾ ਕਰਨ ਵਾਲੀਆਂ ਕਿਤਾਬਾਂ ਬਰਾਮਦ ਕੀਤੀਆਂ ਗਈਆਂ। ਇਸ ਬਾਰੇ ਸਵਾਲ ਕਰਨ ’ਤੇ ਮਹਿਲਾ ਨੇ ਦੱਸਿਆ ਕਿ ਉਸ ਨੇ ਇਹ ਕਿਤਾਬਾਂ ਕੁਝ ਸਮਾਂ ਪਹਿਲਾਂ ਪੁਰਾਣੇ ਸ਼ਹਿਰ ਵਿੱਚ ਸਥਿਤ ਕਿਤਾਬਾਂ ਦੀ ਇਕ ਦੁਕਾਨ ਤੋਂ ਖਰੀਦੀਆਂ ਸਨ। ਦੁਕਾਨ ਵਿੱਚੋਂ ਪੁਲੀਸ ਨੂੰ ਯਾਹਯਾ ਸਿਨਵਾਰ ਤੇ ਹਸਨ ਨਸਰੱਲ੍ਹਾ ਸਣੇ ਹੋਰ ਅਤਿਵਾਦੀਆਂ ਵੱਲੋਂ ਲਿਖੀਆਂ ਅਤੇ ਅਤਿਵਾਦ ਨਾਲ ਸਬੰਧਤ ਕਈ ਕਿਤਾਬਾਂ ਮਿਲੀਆਂ। ਇਸ ਮਗਰੋਂ ਦੁਕਾਨ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਦੁਕਾਨ ਵਿੱਚੋਂ ਮਿਲੀਆਂ ਕਿਤਾਬਾਂ ’ਚ ਹਮਾਸ ਆਗੂ ਯਾਹਯਾ ਸਿਨਵਾਰ ਦੀਆਂ ਸਵੈਜੀਵਨੀਆਂ ਵੀ ਸ਼ਾਮਲ ਸਨ। ਸਿਨਵਾਰ 7 ਅਕਤੂਬਰ ਦੇ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸੀ। ਇਸ ਦੌਰਾਨ ਹਮਾਸ ਦੇ ਅਤਿਵਾਦੀ ਅਬਦੁੱਲਾ ਬਰਗੂਟੀ ਵੱਲੋਂ ਲਿਖੀਆਂ ਕਈ ਕਿਤਾਬਾਂ ਵੀ ਮਿਲੀਆਂ।

Related posts

ਅਰੁਣਾਚਲ ’ਚ ਵੱਡਾ ਸੜਕ ਹਾਦਸਾ, ਫ਼ੌਜ ਦਾ ਟਰੱਕ ਖਾਈ ‘ਚ ਡਿੱਗਿਆ, ਇਕ ਜਵਾਨ ਸ਼ਹੀਦ, ਕਈ ਜ਼ਖ਼ਮੀ

On Punjab

ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ

On Punjab

ਠੱਗਾਂ ਅੱਗੇ ਕਈ ਡਰੇ ਕਈ ਅੜੇ

On Punjab