52.56 F
New York, US
December 15, 2019
PreetNama
ਰਾਜਨੀਤੀ/Politics

ਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀ

ਨਵੀਂ ਦਿੱਲੀ: ਨੱਥੂ ਰਾਮ ਗੋਡਸੇ ਬਾਰੇ ਬਿਆਨ ਦੇ ਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਈ ਬੀਜੇਪੀ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਆਪਣੇ ਬਿਆਨ ਲਈ ਮੁਆਫੀ ਮੰਗ ਲਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਦਾ ਹੋਰ ਮਤਲਬ ਕੱਢਿਆ ਗਿਆ ਹੈ।

ਲੋਕ ਸਭਾ ਵਿੱਚ ਅੱਜ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ, ‘‘ਜੇਕਰ ਮੇਰੇ ਸ਼ਬਦਾਂ ਕਾਰਨ ਕਿਸੇ ਨੂੰ ਦੁੱਖ ਪੁੱਜਾ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ।’’ ਭਾਵੇਂ ਬੀਜੇਪੀ ਲੀਡਰ ਨੇ ਸਾਫ ਸ਼ਬਦਾਂ ਵਿੱਚ ਮੁਆਫੀ ਮੰਗ ਲਈ ਹੈ ਪਰ ਮੁਆਫੀ ਮੰਗਣ ਲੱਗੇ ਗੋਡਸੇ ਦਾ ਨਾਂ ਤਕ ਨਹੀਂ ਲਿਆ। ਇਸ ਦੇ ਨਾਲ ਹੀ ਪ੍ਰੱਗਿਆ ਠਾਕੁਰ ਨੇ ਕਿਹਾ ਕਿ ਮੈਂ ਖੁਦ ਮਹਾਤਮਾ ਗਾਂਧੀ ਦੀ ਇੱਜ਼ਤ ਕਰਦੀ ਹਾਂ ਤੇ ਉਨ੍ਹਾਂ ਦੀ ਦੇਸ਼ ਪ੍ਰਤੀ ਦੇਣ ਨੂੰ ਨਮਨ ਕਰਦੀ ਹਾਂ।

ਇੱਥੇ ਹੀ ਬੱਸ ਨਹੀਂ ਪ੍ਰੱਗਿਆ ਠਾਕੁਰ ਨੇ ਮੁਆਫੀ ਮੰਗਣ ਦੇ ਨਾਲ ਹੀ ਕਿਹਾ ਕਿ ਇੱਕ ਐਮਪੀ ਵੱਲੋਂ ਉਸ ਨੂੰ ਜਨਤਕ ਤੌਰ ‘ਤੇ ਅੱਤਵਾਦੀ ਕਿਹਾ ਜਾ ਰਿਹਾ ਹੈ, ਜਦਕਿ ਅਦਾਲਤ ਵੱਲੋਂ ਬਾਇੱਜ਼ਤ ਬਰੀ ਹੋ ਚੁੱਕੀ ਹੈ। ਅਜਿਹਾ ਕਰਨਾ ਨਿਆਂ ਪ੍ਰਣਾਲੀ ਦੇ ਖਿਲਾਫ ਹੈ। ਉਧਰ ਦੂਜੇ ਪਾਸੇ ਪ੍ਰੱਗਿਆ ਠਾਕੁਰ ਦੀ ਮੁਆਫੀ ਤੋਂ ਅਸੰਤੁਸ਼ਟ ਕਾਂਗਰਸੀ ਮੈਂਬਰਾਂ ਵੱਲੋਂ ਹਾਊਸ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪ੍ਰੱਗਿਆ ਠਾਕੁਰ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਪ੍ਰੱਗਿਆ ਠਾਕੁਰ ਨੇ ਬੁੱਧਵਾਰ ਨੂੰ ਪਾਰਲੀਮੈਂਟ ਦੇ ਹੇਠਲੇ ਸਦਨ ਵਿੱਚ ਐਸਪੀਜੀ ਸੋਧ ਬਿੱਲ ਉਤੇ ਬਹਿਸ ਦੌਰਾਨ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਕਰਾਰ ਦਿੱਤਾ ਸੀ, ਜਿਸ ਪਿੱਛੋਂ ਕਾਂਗਰਸ ਲਗਾਤਾਰ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰ ਰਹੀ ਹੈ।

Related posts

ਦਿੱਲੀ ‘ਚ ਸੰਸਦ ਮੈਂਬਰਾਂ ਨੂੰ ਮਿਲੇ ਕੈਪਟਨ, ਚੰਡੀਗੜ੍ਹ ਆ ਕੇ ਸਿੱਧੂ ਦੇ ਅਸਤੀਫ਼ੇ ਦਾ ਫੈਸਲਾ

On Punjab

ਕਾਂਗਰਸ ਨੂੰ ਵੱਡਾ ਝਟਕਾ, ਅੱਧੀ ਦਰਜਣ ਤੋਂ ਵੱਧ ਕਾਂਗਰਸ ਲੀਡਰਾਂ ਨੇ ਦਿੱਤਾ ਅਸਤੀਫ਼ਾ

On Punjab

ਮਹਾਰਾਸ਼ਟਰ ‘ਚ ਠਾਕਰੇ ਸਰਕਾਰ, ਬੀਜੇਪੀ ਆਊਟ

On Punjab