48.24 F
New York, US
March 29, 2024
PreetNama
ਖਾਸ-ਖਬਰਾਂ/Important News

ਅਮਰੀਕਾ ਸਾਹਮਣੇ ਵੱਡਾ ਖ਼ਤਰਾ, ਅਗਸਤ ਤਕ ਹੋ ਸਕਦੀਆਂ 145,000 ਮੌਤਾਂ

ਵਾਸ਼ਿੰਗਟਨ: ਅਮਰੀਕਾ (America) ਵਿੱਚ ਕੋਰੋਨਾ ਫੈਲਣ ਦੇ ਵਿਚਕਾਰ ਵਾਸ਼ਿੰਗਟਨ ਯੂਨੀਵਰਸਿਟੀ (University of Washington) ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਗਸਤ ਤਕ ਅਮਰੀਕਾ ਵਿੱਚ 145,000 ਲੋਕਾਂ ਦੀ ਮੌਤ ਹੋ ਸਕਦੀ ਹੈ। ਇਸ ਖੋਜ ਵਿੱਚ 140,496 ਮੌਤਾਂ ਦਾ ਅਨੁਮਾਨ ਲਾਇਆ ਗਿਆ ਹੈ। ਹਾਲਾਂਕਿ, ਟੀਮ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ 5000 ਲੋਕਾਂ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ ਕਿਉਂ ਵਧਾਈ ਗਈ।

ਦੱਸ ਦਈਏ ਕਿ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 11,3055 ਹੋ ਗਈ ਹੈ। ਨਵਾਂ ਅਨੁਮਾਨ ਉਸ ਤੋਂ ਬਾਅਦ ਆਇਆ ਜਦੋਂ ਟੈਕਸਾਸ ਵੱਲੋਂ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਮਿਸ਼ੀਗਨ ਤੇ ਏਰੀਜ਼ੋਨਾ ਵਿੱਚ ਅਮਰੀਕਾ ਵਿੱਚ ਕੋਰੋਨਾ ਸੰਕਰਮਣ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜਦੋਂਕਿ ਵਰਜੀਨੀਆ, ਰ੍ਹੋਡ ਆਈਲੈਂਡ ਤੇ ਨੇਬਰਾਸਕਾ ਵਿੱਚ ਕੋਰੋਨਾ ਸੰਕਰਮਣ ਦੀ ਗਿਣਤੀ ਘਟ ਰਹੀ ਹੈ।

ਯੂਐਸ ਦੇ ਸਿਹਤ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮਿਨੀਐਪੋਲਿਸ ਪੁਲਿਸ ਹਿਰਾਸਤ ਵਿੱਚ ਜੋਰਜ ਫਲੌਈਡ ਦੀ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਨੇ ਦੇਸ਼ ਵਿੱਚ ਕੋਰੋਨਾ ਸੰਕਰਮ ਦਾ ਤੇਜ਼ੀ ਨਾਲ ਪ੍ਰਸਾਰ ਕੀਤਾ। ਇਹ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ।

ਦੁਨੀਆ ਭਰ ਵਿਚ ਕੋਰੋਨਾ ਸੰਕਰਮਣ ਦੀ ਕੁਲ ਗਿਣਤੀ 7,198,636 ਨੂੰ ਪਾਰ ਕਰ ਗਈ ਹੈ। ਇਸ ਵਿੱਚੋਂ 2,026,493 ਕੇਸ ਅਮਰੀਕਾ ਦੇ ਹਨ। ਮੌਤਾਂ ਤੇ ਮੌਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਅਮਰੀਕਾ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ। ਬ੍ਰਾਜ਼ੀਲ ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ, ਜਦੋਂਕਿ ਰੂਸ ਤੀਜੇ ਨੰਬਰ ‘ਤੇ ਹੈ।

Inside look Virus, Coronavirus, respiratory virus, SARS, MERS
Here the virus is sliced open to show its genetic material

Related posts

Heat Wave in US : 2053 ਤਕ ਭਿਆਨਕ ਗਰਮੀ ਦੀ ਲਪੇਟ ‘ਚ ਹੋਵੇਗਾ ਅਮਰੀਕਾ, ਕਰੋੜਾਂ ਲੋਕ ਹੋਣਗੇ ਪ੍ਰਭਾਵਿਤ : ਰਿਪੋਰਟ

On Punjab

ਭੋਪਾਲ-ਹੈਦਰਾਬਾਦ-ਬੈਂਗਲੁਰੂ ਦੀਆਂ ਉਡਾਣਾਂ 29 ਮਾਰਚ ਤੱਕ ਰਹਿਣਗੀਆਂ ਬੰਦ

On Punjab

ਭੁੱਲ ਕੇ ਵੀ ਫਰਿੱਜ ‘ਚ ਨਾ ਰੱਖਿਓ ਕੇਲਾ, ਫਾਇਦੇ ਦੀ ਥਾਂ ਹੋਏਗਾ ਨੁਕਸਾਨ

On Punjab