PreetNama
ਖਾਸ-ਖਬਰਾਂ/Important News

ਅਮਰੀਕਾ ਦੇ ਗੁਰਦੁਆਰੇ ‘ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀ

ਵਾਸ਼ਿੰਗਟਨ: ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ’ਚ ਐਤਵਾਰ ਦੁਪਹਿਰ ਕਰੀਬ 2 ਵਜੇ ਦੋ ਧੜਿਆਂ ਵਿੱਚ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ। ਬੇਸਬੈਟ ਤੇ ਤਲਵਾਰਾਂ ਨਾਲ ਹੋਈ ਲੜਾਈ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ।

ਪਰਵਾਸੀ ਮੀਡੀਆ ਰਿਪੋਰਟਾਂ ਮੁਤਾਬਕ ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਰੈਂਟਨ ਪੁਲਿਸ ਤੇ ਰੈਂਟਨ ਫਾਇਰਫਾਈਟਰਜ਼ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਸਥਿਤੀ ਕਾਬੂ ‘ਚ ਲਿਆਂਦੀ। ਇਹ ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ, ਜਿਥੇ ਦੋ ਗੁੱਟਾਂ ਵਿਚਕਾਰ ਝਗੜਾ ਹੋਇਆ।

ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਝਗੜਾ ਹੋ ਚੁੱਕਾ ਹੈ। ਲੜਾਈ ’ਚ ਕਈ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ ਹਨ।

Related posts

‘ਅਨਮੋਲ ਬਿਸ਼ਨੋਈ ਨੂੰ ਭਾਰਤ ’ਚ ਨਿਸ਼ਾਨਾ ਬਣਾ ਸਕਦੇ ਹਨ ਵਿਰੋਧੀ’

On Punjab

ਅਮਰੀਕਾ ਦੇ ਇਤਿਹਾਸ ਦਾ ਅਗਲਾ ਅਧਿਆਏ ਲਿਖਣ ਦੀ ਤਿਆਰੀ, ਕਮਲਾ ਹੈਰਿਸ ਨੇ ਪੇਸ਼ ਕੀਤਾ ਰੋਡਮੈਪ

On Punjab

ਮੋਬਾਈਲ ਦਾ ਅਸਰ! ਮਨੁੱਖ ਦਾ ਤੇਜ਼ੀ ਨਾਲ ਬਦਲ ਰਿਹਾ ਸਰੀਰਕ ਢਾਂਚਾ

On Punjab