PreetNama
ਸਮਾਜ/Social

ਅਮਰੀਕਾ ‘ਚ ਸਿੱਖ ਵਿਅਕਤੀ ਫੰਡ ਚੋਰੀ ਦੇ ਮਾਮਲੇ ‘ਚ ਦੋਸ਼ੀ ਕਰਾਰ

Sikh in US convicted steal fundsਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕਰਜ਼ ਦੇਣ ਲਈ ਇਕ ਧੋਖਾਧੜੀ ਸਕੀਮ ਦੇ ਸੰਬੰਧ ਵਿਚ ਬੈਂਕ ਫੰਡਾਂ ਦੀ ਚੋਰੀ, ਗਬਨ ਅਤੇ ਦੁਰਵਰਤੋਂ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਾਨ ਫ੍ਰਾਂਸਿਸਕੋ ਵਿਚ ਰਹਿਣ ਵਾਲਾ 41 ਸਾਲਾ ਰਮਿੰਦਰ ਸਿੰਘ ਰੇਖੀ ਲੰਬੇ ਸਮੇਂ ਤੋਂ ਇਕ ਅਮਰੀਕੀ ਬੈਂਕ ਵਿਚ ਕਰਮਚਾਰੀ ਸੀ। ਜਿਸਨੇ 2017 ‘ਚ ਬੈਂਕ ਵਿਚ ਆਪਣੇ ਅਹੁਦੇ ਦੀ ਵਰਤੋਂ ਕਰ ਕੇ ਆਪਣੇ ਗਾਹਕਾਂ ਨੂੰ ਖਰੀਦਣ ਲਈ ਯਕੀਨ ਦਿਵਾਇਆ, ਜਿਸ ਨੂੰ ਉਸ ਨੇ ਜਮਾਂ ਹੋਣ ਦਾ ਸਰਟੀਫਿਕੇਟ (CD) ਦੱਸਿਆ।Sikh in US convicted steal fundsਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਵਿਅਕਤੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕਰਜ਼ ਦੇਣ ਲਈ ਇਕ ਧੋਖਾਧੜੀ ਸਕੀਮ ਦੇ ਸੰਬੰਧ ਵਿਚ ਬੈਂਕ ਫੰਡਾਂ ਦੀ ਚੋਰੀ, ਗਬਨ ਅਤੇ ਦੁਰਵਰਤੋਂ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਾਨ ਫ੍ਰਾਂਸਿਸਕੋ ਵਿਚ ਰਹਿਣ ਵਾਲਾ 41 ਸਾਲਾ ਰਮਿੰਦਰ ਸਿੰਘ ਰੇਖੀ ਲੰਬੇ ਸਮੇਂ ਤੋਂ ਇਕ ਅਮਰੀਕੀ ਬੈਂਕ ਵਿਚ ਕਰਮਚਾਰੀ ਸੀ। ਜਿਸਨੇ 2017 ‘ਚ ਬੈਂਕ ਵਿਚ ਆਪਣੇ ਅਹੁਦੇ ਦੀ ਵਰਤੋਂ ਕਰ ਕੇ ਆਪਣੇ ਗਾਹਕਾਂ ਨੂੰ ਖਰੀਦਣ ਲਈ ਯਕੀਨ ਦਿਵਾਇਆ, ਜਿਸ ਨੂੰ ਉਸ ਨੇ ਜਮਾਂ ਹੋਣ ਦਾ ਸਰਟੀਫਿਕੇਟ (CD) ਦੱਸਿਆ।ਇਸ ਸਾਲ ਅਪ੍ਰੈਲ ਵਿਚ ਇਕ ਫੈਡਰਲ ਗੈਂ੍ਰਡ ਜੂਰੀ ਨੇ ਰੇਖੀ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਚੋਰੀ, ਗਬਨ ਜਾਂ ਬੈਂਕ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਤਹਿਤ ਚਾਰਜ ਕੀਤਾ। ਰੇਖੀ ‘ਤੇ ਦਾਇਰ ਮੁਕੱਦਮਾ ਫੈਡਰਲ ਜਾਂਚ ਬਿਊਰੋ ਅਤੇ ਵੈਲਜ਼ ਫਾਰਗੋ ਦੀ ਅੰਦਰੂਨੀ ਜਾਂਚ ਟੀਮ ਵੱਲੋਂ ਕੀਤੀ ਇਕ ਜਾਂਚ ਦਾ ਨਤੀਜਾ ਹੈ। ਇਸ ਅਪੀਲ ਨੂੰ 13 ਨਵੰਬਰ ਨੂੰ ਅਮਰੀਕਾ ਦੇ ਸੀਨੀਅਰ ਜ਼ਿਲਾ ਜੱਜ ਚਾਰਲਸ ਆਰ ਬ੍ਰੇਅਰ ਨੇ ਸਵੀਕਾਰ ਕੀਤਾ ਸੀ। ਜੱਜ ਬ੍ਰੇਅਰ ਨੇ ਰੇਖੀ ਨੂੰ ਬਕਾਇਆ ਸਜ਼ਾ ਸੁਣਾਈ ਜੋ ਅਗਲੇ ਸਾਲ ਮਾਰਚ ਵਿਚ ਤੈਅ ਕੀਤੀ ਜਾਵੇਗੀ। ਇਸ ਮਾਮਲੇ ਵਿਚ ਰੇਖੀ ਨੂੰ ਵੱਧ ਤੋਂ ਵੱਧ 30 ਸਾਲ ਦੀ ਕੈਦ, ਪੰਜ ਸਾਲ ਦੀ ਨਿਗਰਾਨੀ ਹੇਠ ਰਿਹਾਈ ਅਤੇ 10 ਲੱਖ ਡਾਲਰ ਦਾ ਜ਼ੁਰਮਾਨਾ, ਨਾਲ ਹੀ ਮੁਆਵਜ਼ਾ ਅਤੇ ਵਿਸ਼ੇਸ਼ ਮੁਲਾਂਕਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Related posts

ਰਾਜਸਥਾਨ ਦੇ ਅਮਿਤ ਸੇਹੜਾ ਨੇ ਜਿੱਤਿਆ ਪੰਜਾਬ ਸਟੇਟ ਲਾਟਰੀ ਦਾ 11 ਕਰੋੜ ਦਾ ਬੰਪਰ ਇਨਾਮ

On Punjab

ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀ

On Punjab

ਯੂਪੀ ਦੇ ਸਹਾਰਨਪੁਰ ’ਚ ਅਪਾਚੇ ਹੈਲੀਕਾਪਟਰ ਦੀ ‘ਇਹਤਿਆਤੀ ਲੈਂਡਿੰਗ’, ਦੋਵੇਂ ਪਾਇਲਟ ਸੁਰੱਖਿਅਤ

On Punjab