37.11 F
New York, US
February 26, 2021
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਦੋ ਦੀ ਹੱਤਿਆ, ਜਵਾਬੀ ਕਾਰਵਾਈ ‘ਚ ਮੁਲਾਜ਼ਮਾਂ ਨੇ ਹਮਲਾਵਰ ਕੀਤਾ ਢੇਰ

ਨਿਊ ਓਰੀਲੀਅਨਸ ਦੇ ਉਪਨਗਰੀ ਖੇਤਰ ਵਿਚ ਇਕ ਬੰਦੂਕ ਦੀ ਦੁਕਾਨ ‘ਤੇ ਇਕ ਵਿਅਕਤੀ ਨੇ ਤਾਬੜਤੋੜ ਗੋਲ਼ੀਆਂ ਚਲਾ ਕੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਉੱਥੇ ਮੌਜੂਦ ਗਾਹਕਾਂ ਅਤੇ ਕਰਮਚਾਰੀਆਂ ਨੇ ਹਮਲਾਵਰ ਨੂੰ ਵੀ ਗੋਲ਼ੀ ਚਲਾ ਕੇ ਮਾਰ ਦਿੱਤਾ।

ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜੈਫਰਸਨ ਪੈਰਿਸ ਸ਼ੈਰਿਫ ਦੇ ਦਫ਼ਤਰ ਤੋਂ ਜਾਰੀ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਬਿਆਨ ਅਨੁਸਾਰ ਮੇਤੈਰੀ ਵਿਚ ਹੋਈ ਇਹ ਘਟਨਾ ਦੁਪਹਿਰ ਦੀ ਹੈ। ਹਮਲਾਵਰ ਨੇ ਪਹਿਲੇ ਦਾਖਲ ਹੁੰਦੇ ਹੀ ਦੋ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਸ ਪਿੱਛੋਂ ਉੱਥੇ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਨੇ ਵੀ ਗੋਲ਼ੀ ਚਲਾਈ ਜਿਸ ਵਿਚ ਹਮਲਾਵਰ ਮਾਰਿਆ ਗਿਆ। ਗੋਲ਼ੀ ਚੱਲਣ ਵਿਚ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਦੋਵਾਂ ਦੀ ਹਾਲਤ ਸਥਿਰ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਉਸ ਦੇ ਹੋਰ ਸਾਥੀ ਵੀ ਹੋ ਸਕਦੇ ਹਨ। ਘਟਨਾ ਕਿਉਂ ਅਤੇ ਕਿਸ ਤਰ੍ਹਾਂ ਹੋਈ, ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਸਮੇਤ ਤਿੰਨੋਂ ਮਰਨ ਵਾਲਿਆਂ ਦੀ ਅਜੇ ਤਕ ਪਛਾਣ ਨਹੀਂ ਹੋਈ ਹੈ। ਚਸ਼ਮਦੀਦਾਂ ਦਾ ਕਹਿਣਾ ਸੀ ਕਿ ਜਿਵੇਂ ਸ਼ੂਟਿੰਗ ਰੇਂਜ ਵਿਚ ਗੋਲ਼ੀਆਂ ਚੱਲਣ ਦੀ ਆਵਾਜ਼ ਹੁੰਦੀ ਹੈ, ਉਸ ਤੋਂ ਜ਼ਿਆਦਾ ਤੇਜ਼ ਇਨ੍ਹਾਂ ਗੋਲ਼ੀਆਂ ਦੀ ਆਵਾਜ਼ ਸੀ।

Related posts

ਮੋਦੀ ਨੇ ਰੂਸ ਦੇ ਵਿਕਾਸ ਲਈ ਇੱਕ ਅਰਬ ਡਾਲਰ ਦੇਣ ਦਾ ਕੀਤਾ ਐਲਾਨSep 05, 2019 6:25 Pm

On Punjab

ਟਰੰਪ ਨੇ ਫਿਰ ਕਰ ਦਿੱਤੀ ਹੱਦ, ਕੋਰੋਨਾ ‘ਮੈਡਲ’ ਵਰਗਾ ਕਰਾਰ

On Punjab

Perseverance Rover : ਭਾਰਤ ਦੀ ਬੇਟੀ ਸਵਾਤੀ ਮੋਹਨ ਬਣੀ ਮੰਗਲ ‘ਤੇ NASA ਦੇ ਇਤਿਹਾਸਕ ਕਦਮ ਦੀ ਆਵਾਜ਼

On Punjab
%d bloggers like this: