US – Pakistan defends ਇਸਲਾਮਾਬਾਦ – ਅਮਰੀਕਾ ਅਤੇ ਈਰਾਨ ਦੇ ਵਿੱਚ ਸ਼ੁਰੂ ਹੋਈ ਲੜਾਈ ਨੂੰ ਲੈ ਕੇ ਸਾਰੇ ਵਿਸ਼ਵ ‘ਤੇ ਚਿੰਤਾ ਦੇ ਵਿਸ਼ਵ ਯੁੱਧ ਦੇ ਬੱਦਲ ਛਾਏ ਹੋਏ ਹਨ , ਇਨ੍ਹਾਂ ਦੇਸ਼ਾ ਦੀ ਲੜਾਈ ਨੂੰ ਦੇਖਣ ਤੋਂ ਬਾਅਦ ਵਿਸ਼ਸਵ ‘ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਜਿਸ ਨੂੰ ਘੱਟ ਕਰਨ ਲਈ ਅਤੇ ਅਮਰੀਕਾ ਦੇ ਗੁਣ ਗਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਾਮਲੇ ‘ਤੇ ਆਪਣਾ ਪੱਖ ਰੱਖਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਈਰਾਨ ਅਤੇ ਅਮਰੀਕਾ ‘ਚ ਰਿਸ਼ਤੇ ਸੁਧਾਰਨ ਦੀ ਪਿਛਲੇ 3 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਸੀ। ਜਿਸ ਕਰ ਕੇ ਹੀ ਉਹ ਇਮਰਾਨ ਖਾਨ ਅਕਤੂਬਰ ‘ਚ ਤਹਿਰਾਨ ਅਤੇ ਸਾਊਦੀ ਅਰਬ ਵੀ ਗਿਆ ਸੀ। ਪਾਕਿਸਤਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਜੰਗ ਲਈ ਨਹੀਂ ਹੋਣ ਦੇਣਗੇ।
ਉਥੇ ਇਮਰਾਨ ਖਾਨ ਨੇ ਆਖਿਆ ਕਿ ਉਹ ਮੱਧ ਪੂਰਬ ਦੇ ਇਸ ਸੰਕਟ ਨੂੰ ਹੱਲ ਕਰਨ ਦੀ ਪਹਿਲ ਕਰਨ ‘ਚ ਪਿੱਛੇ ਨਹੀਂ ਹਟੇਗਾ। ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਤੋਂ ਇਲਾਵਾ ਫਰਾਂਸ, ਜਾਪਾਨ, ਓਮਾਨ ਦੇ ਸੁਲਤਾਨ ਵੀ ਕੋਸ਼ਿਸ਼ਾਂ ਕਰਦੇ ਰਹੇ ਹਨ। ਇਮਰਾਨ ਖਾਨ ਨੇ ਆਖਿਆ ਕਿ ਉਹ ਅਮਰੀਕਾ ਅਤੇ ਈਰਾਨ ਵਿਚਾਲੇ ਪਏ ਪਾੜ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹ ਕਿਸੇ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹਨ। ਜਿਸ ਲਈ ਉਨ੍ਹਾਂ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਈਰਾਨ, ਕਿੰਗਡਮ ਆਫ ਸਾਊਦੀ ਅਰਬ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਸਥਿਤੀ ਨੂੰ ਜਾਣਨ ਨੂੰ ਆਖਿਆ ਹੈ। ਉਥੇ ਪਾਕਿਸਤਾਨ ਦੇ ਪ੍ਰਮੁੱਖ ਜਨਰਲ ਜਾਵੇਦ ਕਮਰ ਬਾਜਵਾ ਨਾਲ ਵੀ ਇਨ੍ਹਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਪਾਕਿਸਤਾਨ ਦੇ ਪੱਖ ਨੂੰ ਸਾਫ ਕਰਨ ਨੂੰ ਆਖਿਆ ਹੈ।