54.81 F
New York, US
April 20, 2024
PreetNama
ਸਮਾਜ/Social

ਭਾਰਤੀ ਦਿੱਖ ਵਾਲੀਆਂ ਫ਼ਿਲਮਾਂ ਹੀ ਦੁਨੀਆਂ ਦੀ ਪਹਿਲੀ ਪਸੰਦ ਰਹੀਆਂ ਤੇ ਹਮੇਸ਼ਾ ਰਹਿਣਗੀਆਂ…

ਭਾਰਤੀ ਦਿੱਖ ਵਾਲੀਆਂ ਫ਼ਿਲਮਾਂ ਹੀ ਦੁਨੀਆਂ ਦੀ ਪਹਿਲੀ ਪਸੰਦ ਰਹੀਆਂ ਤੇ ਹਮੇਸ਼ਾ ਰਹਿਣਗੀਆਂ…

ਸੱਤਿਅਮ ਸ਼ਿਵਮ ਸੂੰਦਰਮ, ਜਹੀਆਂ ਲਾਜ਼ਵਾਬ ਫਿਲਮਾਂ…..ਤੇ ਓਹਨਾਂ ਫ਼ਿਲਮਾਂ ਦੇ ਯਾਦਗਾਰ ਗੀਤ….ਬਹਾਰੋਂ ਫੂਲ ਬਰਸਾਉ, ਮੇਰਾ ਮਹਿਬੂਬ ਆਇਆ ਹੈ….ਦਿਲਾਂ ਵਿਚ ਉਤਰਿਆ….ਲੱਗ ਜਾ ਗਲੇ ਕਿ ਫਿਰ ਐਸੀ, ਮੁਲਾਕਾਤ ਹੋ ਨਾ ਹੋ….ਕੀ ਕਹਿਣੇ ਸਦਾ ਬਹਾਰ ਰਿਹਾ ਇਹ, ਗੀਤ…ਮੇਰਾ ਪਸੰਦੀਦਾ ਗੀਤ,ਅੱਖੀਉ ਕੇ ਜਰੋਖੋਂ ਸੇ , ਮੈਨੇਂ ਦੇਖਾਂ ਜੋ ਆਜ ਰੇ ,ਬੜੀ ਦੂਰ ਨਜ਼ਰ ਆਏ…ਏ..ਏ..ਬੜੀ ਦੂਰ ਨਜ਼ਰ ਆਏ..ਅਜਿਹੇ ਅਣਗਿਣਤ ਗੀਤ ਜੋ ਲੋਕਾਂ ਨੂੰ ਜੁਬਾਨੀ ਯਾਦ ਰਹੇ ਤੇ ਰਹਿਣਗੇ…..ਫ਼ਿਲਮੀ ਲੜੀ ਜਿਵੇਂ ਚੱਲਦੀ ਆਈ ਓਵੇਂ ਚੱਲਦੀ ਰਹੇ….ਬੇਸ਼ੱਕ ਸਮੇਂ ਦੇ ਨਾਲ-ਨਾਲ ਪਹਿਰਾਵਿਆਂ ਅਤੇ ਕਹਾਣੀਆਂ ਵਿੱਚ ਤਬਦੀਲੀ ਆਈ ਹੋਵੇ, ਲੇਕਿਨ ਭਾਰਤੀ ਦਿੱਖ ਵਾਲੀਆਂ ਫ਼ਿਲਮਾਂ ਹੀ ਦੁਨੀਆਂ ਦੀ ਪਹਿਲੀ ਪਸੰਦ ਰਹੀਆਂ ਤੇ ਹਮੇਸ਼ਾ ਰਹਿਣਗੀਆਂ…..ਵਧੀਆ ਕਹਾਣੀ ਅਤੇ ਚੰਗਾਂ ਸ਼ੰਦੇਸ ਅਪਣਾ ਅਸਰ ਜਰੂਰ ਦਿਖਾਉਦਾਂ,ਆਪਾਂ ਨੂੰ ਵੀ ਇਸ ਗੱਲ ਤੇ ਧਿਆਨ ਰੱਖਣ ਦੀ ਜਰੂਰਤ ਹੈ ਨਾ ਕਿ ਟਾਈਮ ਪਾਸ ਫਿਲਮਾਂ ਤੇ…..ਸਾਲਾਂ ਪਹਿਲੀਆਂ ਫ਼ਿਲਮਾਂ ਅਤੇ ਉਨ੍ਹਾਂ ਫ਼ਿਲਮਾਂ ਦੇ ਕਿਰਦਾਰਾਂ ਚ ਸਹਿਜਤਾ ਵੀ ਹੁੰਦੀ ਸੀ ਤੇ ਮਨੋਰੰਜ਼ਨ ਵੀ, ਇੰਝ ਲੱਗਦਾ ਸੀ,ਜਿਵੇਂ ਅਸੀਂ ਖੁਦ ਵੀ ਭੂਮਿਕਾ ਅੰਦਰ ਸਮਾ ਜਾਂਦੇ। ਉਨ੍ਹਾਂ ਸਮਿਆਂ ਵਿੱਚ ਫ਼ਿਲਮਾਂ ਦੀ ਹੀਰੋਇਨ ਸਾੜੀ ਵਿਚ ਲਿਵਟੀ ਕਮਾਲ ਲੱਗਦੀ,ਜਾਂ ਪੰਜ਼ਾਮੀ ਨਾਲ ਫਿੱਟ ਕੁੜਤੀ ਉੱਚੇ ਤੇ ਵੱਡੇ ਜੂੜੇ ,ਸੋਖ ਅਦਾਵਾਂ ਦੇ ਕੀ ਕਹਿਣੇ….. ਬੜੀਆਂ ਫ਼ਿਲਮਾਂ ਬਣੀਆਂ ਜਿਹਨਾਂ ਵਿੱਚ ਪੰਜ਼ਾਬੀ ਪਹਿਰਾਵੇ ਪਹਿਨੇ ਹੀਰੋਇਨਾਂ ਗੀਤਾਂ ਤੇ ਨੱਚਦੀਆਂ ਵੇਖੀਆਂ ਗਈਆਂ….ਹੋ ਉੜੇ,ਜਬ ਜਬ ਜੁਲਫੇ ਤੇਰੀ…..ਹੋ ਉੜੇ ਬਜਬ ਜਬ ਜੁਲਫੇ ਤੇਰੀ….ਕਵਾਰੀਓ ਕਾ ਦਿਲ ਮਚਲੇ…ਜਿੰਦ ਮੇਰੀਏ….ਜਹੇ ਵੇਹਿਸਾਬ ਗੀਤ ਦਰਸਕਾਂ ਦੀ ਝੋਲੀ ਪਏ । ਗੱਲ ਇਹ ਨਹੀਂ ਕਿ ਅੱਜ਼ ਫਿਲਮਾਂ ਚੰਗੀਆਂ ਨਹੀਂ ਬਣਦੀਆਂ,ਤਬਦੀਲੀ ਕਿੱਥੇ-ਕਿੱਥੇ ਹੋਈ ਸਭ ਜਾਣਦੇ ਹਨ ।ਕਈ ਟਾਈਮ ਪਾਸ ਫਿਲਮਾਂ ਚ, ਹੀਰੋਇਨਾਂ ਦੇ  ਪਹਿਰਾਵੇ ,ਅਸ਼ਲੀਲ ਗੀਤਾਂ ਤੇ ਬੇਲੋੜੀਆਂ ਕਹਾਣੀਆਂ ਨੇ ਮਾੜਾ ਅਸਰ ਦਿਖਾਇਆ….. ਚੰਗੀ ਕਹਾਣੀ ,ਚੰਗੇ ਗੀਤ ,ਵਧੀਆ ਕਿਰਦਾਰ ਹੀ ਚੰਗੀ ਸੇਧ ਦਿੰਦੇ ਹਨ ।ਜਿੱਥੇ ਪ੍ਰਡਿਊਸਰ, ਡਾਰਿਕਟਰ ਅਤੇ ਸੰਗੀਤ ਦੀ ਗੱਲ ਆਉਂਦੀ ਹੈ, ਉੱਥੇ ਬਹੁਤ ਗੱਲਾਂ ਦਾ ਧਿਆਨ ਰੱਖਣਾ ਬਣਦਾ ਹੈ….। ਆਸ ਕਰਦੇ ਹਾਂ ਕਿ ਬਾਲੀਵੁੱਡ ਜਿਵੇਂ ਹੁਣ ਤੱਕ ਪੂਰੀ ਦੁਨੀਆਂ ਵਿੱਚ ਭਾਰਤੀ ਫਿਲਮਾਂ ਨਾਲ ਅਪਣੇ ਦੇਸ਼ ਦਾ ਨਾਂ ਰੌਸ਼ਨ ਕਰਦਾ ਆਇਆ ਹੈ….ਹਮੇਸ਼ਾ ਇਸੇ ਤਰਾਂ ਹਿੰਦੋਸਤਾਨੀ ਫ਼ਿਲਮਾਂ ਰਾਜ਼ ਕਰਦੀਆਂ ਰਹਿਣ…..ਜੈ ਹਿੰਦ…..

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ) 
99143-48246

Related posts

ਪਾਕਿਸਤਾਨ ‘ਚ ਖੰਡ ਦੀ ਮਿਠਾਸ ਅਚਾਨਕ ਹੋਈ ਕੌੜੀ, 220 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਦਰਾਮਦ ਕਰਨ ਲਈ ਬੇਵੱਸ ਹੋਇਆ ਗੁਆਂਢੀ ਦੇਸ਼

On Punjab

ਜਰਮਨ ਦੇ ਕਈ ਸੂਬਿਆਂ ‘ਚ ਜ਼ਬਰਦਸਤ ਤੂਫ਼ਾਨ ਤੇ ਹੜ੍ਹ ਦੇ ਨਾਲ 81 ਲੋਕਾਂ ਦੀ ਮੌਤ

On Punjab

China missile tests : ਚੀਨ ਨੇ ਕੀਤਾ ਸੀ ਨਿਊਕਲੀਅਰ ਕੈਪੇਬਲ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ, ਯੂਐੱਸ ਵੀ ਰਿਹਾ ਬੇਖ਼ਬਰ

On Punjab