54.9 F
New York, US
October 21, 2019
PreetNama
ਫਿਲਮ-ਸੰਸਾਰ/Filmy

ਤਿੰਨ ਦਿਨ ਹਸਤਪਾਲ ਵਿੱਚ ਰਹਿਣ ਤੋਂ ਬਾਅਦ ਘਰ ਵਾਪਸ ਆਏ ਧਰਮਿੰਦਰ

ਅਦਾਕਾਰ ਧਰਮਿੰਦਰ ਨੂੰ ਹਾਲ ਹੀ ਵਿੱਚ ਖਾਰ, ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੈ। ਸੋਮਵਾਰ ਸ਼ਾਮ ਉਹ ਉੱਥੇ ਤੋਂ ਛੁੱਟੀ ਕਰਾ ਕੇ ਆਪਣੇ ਘਰ ਵਾਪਿਸ ਆਏ ਹਨ। ਖਬਰਾਂ ਅਨੁਸਾਰ 83 ਸਾਲ ਦੇ ਧਰਮਿੰਦਰ ਨੂੰ ਪਿਛਲੇ ਹਫਤੇ ਡੇਂਗੂ ਡਿਟੈਕਟ ਹੋਇਆ ਸੀ ਜਿਸਦੇ ਚਲਦੇ ਬੌਬੀ ਦਿਓਲ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਦੱਸਿਆ ਜਾਂਦਾ ਹੈ ਕਿ ਧਰਮਿੰਦਰ ਜਲਦੀ ਤੋਂ ਜਲਦੀ ਹਸਤਪਾਲ ਤੋਂ ਘਰ ਜਾਣਾ ਚਾਹੁੰਦੇ ਸਨ ਇਸਲਈ ਤਿੰਨ ਦਿਨ ਬਾਅਦ ਡਿਸਚਾਰਜ ਕਰਵਾ ਲਿਆ ਗਿਆ।ਸੰਨੀ ਦਿਓਲ ਉਨ੍ਹਾਂ ਨੂੰ ਲੈ ਕੇ ਮੁੰਬਈ ਸਥਿਤ ਘਰ ਪਹੁੰਚੇ। ਖਬਰਾਂ ਅਨੁਸਾਰ ਜਿਆਦਾਤਰ ਸਮਾਂ ਲੋਨਾਵਲਾ ਸਥਿਤ ਫਾਰਮਹਾਊਸ ਤੇ ਬਤੀਤ ਕਰਨ ਤੋਂ ਬਾਅਦ ਧਰਮਿੰਦਰ ਫਿਲਹਾਲ ਮੁੰਬਈ ਵਿੱਚ ਹੀ ਆਰਾਮ ਕਰ ਰਹੇ ਹਨ। ।ਫਾਰਮਹਾਊਸ ਤੇ ਜਾਣ ਦਾ ਅਜੇ ਉਨ੍ਹਾਂ ਦੋ ਕੋਈ ਪਲਾਨ ਨਹੀਂ ਹੈ।

Dharmendra recovers dengueਪਿਛਲੇ ਮਹੀਨੇ ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਬੇਟੇ ਕਰਨ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ ਰਿਲੀਜ਼ ਹੋਈ ਸੀ। ਇਹ ਉਨ੍ਹਾਂ ਦੇ ਹੌਮ ਪ੍ਰੋਡਕਸ਼ਨ ਜਿਵੇਤਾ ਫਿਲਮਜ਼ ਦੇ ਬੈਨਰ ਹੇਟਾਂ ਬਣੀ ਹੈ।ਸੰਨੀ ਦਿਓਲ ਨੇ ਇਸ ਨੂੰ ਡਾਇਰੈਕਟਰ ਕੀਤਾ ਹੈ।ਧਰਮਿੰਦਰ ਇਸ ਫਿਲਮ ਦੇ ਪ੍ਰਮੋਸ਼ਨ ਦੇ ਲਈ ਕਈ ਟੀਵੀ ਸ਼ੋਅ ਅਤੇ ਪ੍ਰੈੱਸ ਕਾਨਫਰੰਸ ਦਾ ਹਿੱਸਾ ਬਣੇ ਸਨ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ਤੇ ਕਮਾਲ ਦਿਖਾਉਣ ਵਿੱਚ ਅਸਫਲ ਰਹੀ।ਦੱਸ ਦੇਈਏ ਕਿ ਧਰਮਿੰਦਰ ਦੀ ਆਖਿਰੀ ਫਿਲਮ ਯਮਲਾ ਪਗਲਾ ਦੀਵਾਨਾ ਫਿਰ ਸੇ ਸੀ ਅਤੇ ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਸੰਨੀ ਅਤੇ ਬੌਬੀ ਦਿਓਲ ਵੀ ਸਨ। ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦਾ ਬਾਲੀਵੁਡ ਵਿੱਚ ਲਾਂਚ ਕਰਨ ਦੇ ਲਈ ਧਰਮਿੰਦਰ ਨੇ ਪਲ ਪਲ ਦਿਲ ਕੇ ਪਾਸ ਦੀ ਫਿਲਮ ਵੀ ਪ੍ਰੋਡਿਊਸ ਕੀਤੀ ਜਿਸ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਰਿਸਪਾਂਸ ਮਿਲਿਆ।ਉੱਥੇ ਹੀ ਦੱਸ ਦੇਈਏ ਕਿ ਇਸ ਫਿਲਮ ਨੂੰ ਸਿਨੇਮਾ ਘਰਾਂ ਤੋਂ ਠੀਕ ਠਾਕ ਰਿਸਪਾਂਸ ਮਿਲਿਆ ਅਤੇ ਇਸ ਫਿਲਮ ਵਿੱਚ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਪਹਿਲੀ ਵਾਰ ਬਾਲੀਵੁਡ ਇੰਡਸਟਰੀ ਵਿੱਚ ਡੈਬਿਊ ਕਰ ਰਹੇ ਸਨ।

Related posts

ਪ੍ਰੇਮੀ ‘ਸ਼ੌਲ’ ਨਾਲ ਸੁਸ਼ਮਿਤਾ ਸੇਨ ਦੀ ਕੁੜਮਾਈ..!

On Punjab

ਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ ਬਾਜ਼ੀ

On Punjab

ਮਾਂ ਬਣਨਾ ਚਾਹੁੰਦੀ ਹੈ ਬਾਲੀਵੁਡ ਦੀ ਕਾਮੇਡੀਅਨ ਕੁਈਨ ਭਾਰਤੀ ਸਿੰਘ !

On Punjab